ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਗੈਂਗਸਟਰਾਂ ਨੇ ਇੱਕ ਨੌਜਵਾਨ ਨੂੰ ਮਾਰੀ ਗੋਲੀ - Majitha Road in Amritsar
ਅੰਮ੍ਰਿਤਸਰ: ਪੰਜਾਬ ਵਿਚ ਗੈਂਗਸਟਰਜ਼ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਪਸਾਰਦੇ ਹੋਏ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲਾ ਹੈ ਮਜੀਠਾ ਰੋਡ ਦਾ ਜਿੱਥੇ ਇੱਕ ਨੌਜਵਾਨ ਸ਼ਾਮ ਦੇ ਸਮੇਂ ਸੈਰ ਕਰ ਰਿਹਾ ਸੀ ਤੇ ਉਸ ਨੂੰ ਪੰਛੀ ਗੈਂਗ ਦੇ ਗੈਂਗਸਟਰ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਉਥੇ ਹੀ ਗੈਂਗਸਟਰ ਦਾ ਨਾਮ ਸੰਦੀਪ ਸਿੰਘ ਉਰਫ਼ ਗੱਟੂ ਦੱਸਿਆ ਜਾ ਰਿਹਾ ਹੈ ਅਤੇ ਇਹ ਪੰਛੀ ਗੈਂਗ ਸਬੰਧਿਤ ਦੱਸਿਆ ਜਾ ਰਿਹਾ ਹੈ। ਉੱਥੇ ਹੀ ਪਰਿਵਾਰ ਵੱਲੋਂ ਆਰੋਪ ਲਗਾਏ ਗਏ ਹਨ ਕਿ ਪਹਿਲਾਂ ਵੀ ਇਨ੍ਹਾਂ ਦੇ ਨਾਲ ਉਸ ਗੈਂਗਸਟਰ ਦਾ ਝਗੜਾ ਚਲਦਾ ਆ ਰਿਹਾ ਸੀ ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੀ ਗੋਲੀ ਚਲਾਈ ਗਈ ਹੈ।