ਭਾਰਤ ਦੀ ਔਰਤ ਨੂੰ ਪਾਕਿਸਤਾਨੀ ਨੌਜਵਾਨ ਨਾਲ ਪਿਆਰ, ਕਰਤਾ ਇਹ ਕਾਰਾ - ਅੰਮ੍ਰਿਤਸਰ ਪੁਲਿਸ
ਅੰਮ੍ਰਿਤਸਰ:ਜਾਣਕਾਰੀ ਅਨੁਸਾਰ ਰਾਜਸਥਾਨ ਦੀ ਰਹਿਣ ਵਾਲੀ ਔਰਤ ਇੱਕ ਬੱਚੇ ਦੀ ਮਾਂ ਹੈ, ਜੋ ਕਿ ਮੋਬਾਇਲ ’ਤੇ ਲੁਡੋ ਗੇਮ ਖੇਡਦੀ ਸੀ, ਲੁਡੋ ਗੇਮ ਖੇਡਦੇ ਖੇਡਦੇ ਉਸਦੀ ਪਾਕਿਸਤਾਨੀ ਨੌਜਵਾਨ ਦੇ ਨਾਲ ਗੱਲਬਾਤ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਉਹ ਪਾਕਿਸਤਾਨੀ ਨੌਜਵਾਨ ਦੇ ਪ੍ਰੇਮ ਜਾਲ ਵਿੱਚ ਫਸ ਗਈ ਅਤੇ ਆਪਣੇ ਪਰਿਵਾਰ ਨੂੰ ਭੁੱਲ ਸਰਹੱਦ ਪਾਰ ਕਰਨ ਲੱਗੀ। ਮਹਿਲਾ ਨੇ ਵਾਹਘਾ ਬਾਰਡਰ ’ਤੇ ਜਾਣ ਦੇ ਲਈ ਆਟੋ ਲਿਆ। ਗੱਲਬਾਤ ਦੌਰਾਨ ਪਾਕਿਸਤਾਨੀ ਨੌਜਵਾਨ ਨੇ ਵਟਸਐਪ 'ਤੇ ਕਾਲ ਕੀਤੀ ਤਾਂ ਉਕਤ ਔਰਤ ਨੇ ਆਟੋ ਵਾਲੇ ਨੂੰ ਉਸ ਪਾਕਿਸਤਾਨੀ ਨੌਜਵਾਨ ਨਾਲ ਗੱਲ ਕਰਨ ਲਈ ਕਿਹਾ ਤਾਂ ਪਾਕਿਸਤਾਨੀ ਨੌਜਵਾਨ ਨੇ ਕਿਹਾ ਕਿ ਤੁਸੀਂ ਇਸ ਔਰਤ ਨੂੰ ਬਾਘਾ ਬਾਰਡਰ 'ਤੇ ਭੇਜ ਦਿਓ। ਆਟੋ ਵਾਲੇ ਨੌਜਵਾਨ ਨੂੰ ਜਦੋ ਕਿਸੇ ਗੱਲ 'ਤੇ ਸ਼ੱਕ ਹੋਇਆ ਤਾਂ ਉਸ ਨੇ ਇਸ ਸਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।