ਪਤੰਗਾ ਵੇਚ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਵਿਧਵਾ ਨੂੰ ਮਦਦ ਦੀ ਦਰਕਾਰ - ਸਮਾਜਿਕ ਜਥੇਬੰਦੀਆਂ
ਅੰਮ੍ਰਿਤਸਰ: ਤਕਰੀਬਨ ਦੋ ਸਾਲ ਪਹਿਲਾਂ ਪਤੀ ਦੀ ਕਿਸੀ ਭਿਆਨਕ ਬਿਮਾਰੀ ਨਾਲ ਹੋਈ ਮੌਤ ਨੇ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਤੋਂ ਵੀ ਬੇਵੱਸ ਕਰ ਦਿੱਤਾ ਹੈ। ਵਿਧਵਾ ਬਲਜੀਤ ਕੌਰ ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਕਿਹਾ ਕਿ ਇਕ ਪਤੰਗ ਦੇ ਉਸਨੂੰ 50 ਪੈਸੇ ਤੋ ਵੀ ਘੱਟ ਤਕ ਮਿਲਦੇ ਹਨ। ਪਰ ਰੋਜ਼ ਇਨ੍ਹਾਂ ਪੰਜਾਹ ਸੱਠ ਰੁਪਏਆਂ ਨਾਲ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੈ। ਆਪਣੀ ਦੁਖਭਰੀ ਦਾਸਤਾਨ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ ਐਨਆਰਆਈ ਵੀਰ, ਸਮਾਜ ਸੇਵੀ ਜਾ ਹੋਰ ਸਮਾਜਿਕ ਜਥੇਬੰਦੀਆਂ ਸਾਡੀ ਸਹਾਇਤਾ ਕਰਨ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਹੋ ਸਕੇ । ਪਰਿਵਾਰ ਦਾ ਮੋਬਾਈਲ ਨੰਬਰ ਹੈ:- 7528928670