ਕਿਸਾਨਾਂ ਦੇ ਹੱਕ ਵਿੱਚ ਬੱਚਿਆਂ ਵੱਲੋਂ ਕੱਢੀ ਗਈ ਵਾਕਥੋਨ - walkathon by children dedicated to protesting farmers
ਅੰਮ੍ਰਿਤਸਰ: ਸ਼ਹੀਦ ਮਨਿੰਦਰ ਸਿੰਘ ਯੂਵਕ ਸੇਵਾਵਾਂ ਕਲੱਬ ਘੋਨੇਵਾਲ ਅੰਮ੍ਰਿਤਸਰ ਦੇ ਨੌਜਵਾਨਾਂ ਵੱਲੋਂ 20 ਕਿ.ਮੀ. ਦੀ ਵਾਕਥੋਨ ਕੱਢੀ ਗਈ, ਜਿਸ ਵਿੱਚ 12 ਸਾਲ ਦੇ ਬੱਚੇ ਅਤੇ ਨੌਜਵਾਨਾਂ ਨੇ ਭਾਗ ਲਿਆ। ਇਸ ਪੈਦਲ ਯਾਤਰਾ ਦਾ ਅਸਲ ਮਕਸਦ ਕਿਸਾਨਾਂ ਦਾ ਸਮਰੱਥਨ ਕਰਨਾ ਸੀ। ਇਸ ਦੌਰਾਨ ਕਲੱਬ ਦੇ ਕੋਚ ਅਮਰਜੀਤ ਸਿੰਘ ਅਤੇ ਗਗਨਦੀਪ ਸਿੰਘ ਵੱਲੋਂ ਸਾਰਿਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਕੁੱਝ ਕਾਰਨਾਂ ਕਰਕੇ ਨੌਜਵਾਨ ਦਿੱਲੀ ਤਾਂ ਨਹੀਂ ਜਾ ਸਕਦੇ ਪਰ ਇਹਨਾ ਅੱਜ ਨੌਜਵਾਨ ਏਕਤਾ ਦਾ ਪ੍ਰਦਰਸ਼ਨ ਕੀਤਾ। ਇਸ ਵਾਕਥੋਨ ਨੂੰ ਕਈ ਪਿੰਡਾਂ ਵਿੱਚੋਂ ਗੁਜ਼ਾਰਿਆ ਗਿਆ, ਮਾਂ ਬੋਲੀ ਦਿਵਸ ਵਜੋਂ ਸਮਰਪਿਤ ਪੰਜਾਬੀ ਪੜ੍ਹਨ, ਬੋਲਣ ਬਾਰੇ ਪ੍ਰੇਰਿਤ ਵੀ ਕੀਤਾ ਗਿਆ। ਇਤਿਹਾਸਕ ਕਸਬਾ ਰਮਦਾਸ ਵਿਖੇ ਕਿਸਾਨ ਯੂਨੀਅਨ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ ਗਿਆ।
TAGGED:
ਕਿਸਾਨਾਂ ਦੇ ਹੱਕ ਵਿੱਚ ਵਾਕਥੋਨ