ਨਸ਼ੇ ਦੀ ਵੱਡੀ ਖੇਪ ਸਣੇ ਇੱਕ ਟਰੱਕ ਕਾਬੂ - drug pills
ਬਠਿੰਡਾ ਪੁਲਿਸ ਨੇ ਤਫਤੀਸ ਦੋਰਾਣ ਜੇਲ੍ਹ 'ਚ ਬੰਦ ਦੋਸ਼ੀ ਦੇ ਨਾਂਅ ਤੇ ਇੱਕ ਨਸ਼ੀਲਿਆਂ ਗੋਲਿਆਂ ਤੋਂ ਭਰਿਆ ਟਰੱਕ ਬਰਾਮਦ ਕੀਤਾ ਹੈ। ਦੋਸ਼ੀ ਉੱਪਰ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਅੱਠ ਮੁਕੱਦਮੇ ਦਰਜ ਹਨ। ਦੋਸ਼ੀ ਪਿਛਲੇ ਮਹੀਨੇ ਤੋਂ 10 ਲੱਖ 67 ਹਜ਼ਾਰ ਨਸ਼ੀਲੀ ਗੋਲੀਆਂ ਦੀ ਤਸਕਰੀ ਕਰਨ ਦੀ ਸਜਾ ਕੱਟ ਰਿਹਾ ਹੈ। ਟੱਰਕ ਵਿੱਚੋਂ 2 ਲੱਖ 34 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਦੋਸ਼ੀ ਦੀ ਪਛਾਣ ਸੁਨੀਲ ਕੁਮਾਰ ਉਰਫ਼ ਸੋਨੂੰ ਵਜੋਂ ਹੋਈ ਹੈ। ਪੁਲਿਸ ਨੇ ਐਂਟੀ ਨਾਰਕੋਟਿਕ ਸੈੱਲ ਦੇ ਸਾਂਝਾ ਮਿਸ਼ਨ ਤਹਿਤ ਟਰਾਂਸਪੋਰਟ ਨਗਰ ਤੋਂ ਟੱਰਕ ਨੂੰ ਬਰਾਮਦ ਕੀਤਾ ਹੈ।