ਹਾਈਵੇਅ ’ਤੇ ਚਲਦੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਸਾਹਮਣੇ ਧੂੰ ਧੂੰ ਕਰ ਜਲਿਆ - ਟਰੱਕ ਨੂੰ ਲਪੇਟ ’ਚ
ਜਲੰਧਰ: ਪਠਾਨਕੋਟ ਨੂੰ ਜਾ ਰਹੇ ਹਾਈਵੇਅ ਰੋਡ ’ਤੇ ਇੱਕ ਚਲਦੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਦੇ ਡਰਾਈਵਰ ਰਾਮ ਪ੍ਰਵੇਸ਼ ਨੇ ਦੱਸਿਆ ਕਿ ਉਹ ਜਲੰਧਰ ਤੋਂ ਲੋਡ ਕਰ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਕਿ ਟਰੱਕ ਇਸ ਦੇ ਇੰਜਣ ਚੋਂ ਅਚਾਨਕ ਧੂੰਆਂ ਨਿਕਲਣ ਲੱਗ ਗਿਆ ਅਤੇ ਅੱਗ ਦੀਆਂ ਲਪਟਾਂ ਨੇ ਪੂਰੇ ਟਰੱਕ ਨੂੰ ਲਪੇਟ ’ਚ ਲੈ ਲਿਆ। ਇਸ ਮੌਕੇ ਡਰਾਈਵਰ ਨੇ ਫਾਇਰ ਬ੍ਰਿਗੇਡ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਪੁੱਜੀ ਉਦੋਂ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਸੁਖਦ ਖ਼ਬਰ ਇਹ ਰਹੀ ਕੀ ਇਸ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ।