ਜਲੰਧਰ ਵਿੱਚ ਮਿਲਿਆ ਕੋਰੋਨਾ ਦਾ ਸ਼ੱਕੀ ਮਰੀਜ਼ - ਜਲੰਧਰ
ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਹੁਣ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕਰਨਾ ਚਾਹੁੰਦਾ। ਜਲੰਧਰ ਦੇ ਨਿਊ ਹਰਦੀਪ ਨਗਰ ਇਲਾਕੇ ਤੋਂ ਜਦੋਂ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਕਿ ਇੱਥੇ ਇੱਕ ਮਰੀਜ਼ ਵਿੱਚ ਕਰੋਨਾ ਦੇ ਲੱਛਣ ਦੇਖੇ ਜਾ ਰਹੇ ਹਨ ਤਾਂ ਪ੍ਰਸ਼ਾਸਨ ਨੇ ਤੁਰੰਤ ਉਸ ਦੇ ਘਰ ਐਂਬੂਲੈਂਸ ਭੇਜੀ ਅਤੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ। ਪੁਲਿਸ ਨੇ ਉਸ ਦੇ ਘਰ ਵਿੱਚ ਰਹਿਣ ਵਾਲੇ ਤਿੰਨ ਪਰਿਵਾਰਾਂ ਨੂੰ ਘਰ ਵਿੱਚ ਹੀ ਕੁਆਰੰਟੀਨ ਕਰ ਦਿੱਤਾ।