ਪੰਜਾਬ

punjab

ETV Bharat / videos

ਬਰਨਾਲਾ 'ਚ ਆਈ ਤੇਜ਼ ਹਨੇਰੀ, ਬਿਜਲੀ ਤੇ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ - strong wind broken down electricity poles

By

Published : May 30, 2020, 6:56 PM IST

ਬਰਨਾਲਾ: ਬੇਸ਼ੱਕ ਪਿਛਲੇ ਕੁੱਝ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਸੀ, ਜਿਸ ਨਾਲ ਦਿਨ ਵੇਲੇ ਗਰਮ ਹਵਾਵਾਂ ਅਤੇ ਪਾਰਾ 45 ਡਿਗਰੀ ਤੋਂ ਪਾਰ ਹੋ ਗਿਆ ਸੀ ਜਿਸ ਕਰ ਕੇ ਲੋਕ ਬੇਹਾਲ ਹੋਏ ਪਏ ਸਨ। ਉੱਥੇ ਹੀ ਲੰਘੇ ਦਿਨੀਂ ਆਏ ਤੇਜ਼ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਤੇਜ਼ ਮੀਂਹ ਨਾਲ ਆਏ ਝੱਖੜ ਨੇ ਬਿਜਲੀ ਦੇ ਖੰਭੇ ਜੜ੍ਹਾਂ ਤੋਂ ਹਿਲਾ ਕੇ ਰੱਖ ਦਿੱਤੇ ਜਿਸ ਨਾਲ ਇੰਟਰਨੈਟ ਦੀਆਂ ਤਾਰਾਂ, ਕੇਬਲ ਟੀਵੀ ਦੀਆਂ ਤਾਰਾਂ ਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਹਨ। ਝੱਖੜ ਆਉਣ ਤੋਂ ਬਾਅਦ ਬਿਜਲੀ, ਇੰਟਰਨੈਟ, ਕੇਬਲ ਟੀਵੀ ਬੰਦ ਹੈ। ਇਹ ਹਨੇਰੀ ਝੱਖੜ ਇੰਨਾ ਤੇਜ਼ ਸੀ ਕਿ ਕਈ ਘਰਾਂ ਦੀਆਂ ਕੰਧਾਂ ਵੀ ਡਿੱਗ ਗਈਆਂ ਅਤੇ ਤਿੰਨ-ਤਿੰਨ ਫੁੱਟ ਮੋਟੇ ਦਰੱਖ਼ਤ ਵੀ ਵਿਚਕਾਰੋਂ ਟੁੱਟ ਗਏ।

ABOUT THE AUTHOR

...view details