35 ਵਰ੍ਹਿਆਂ ਤੋਂ ਇਹ ਸਿੰਘ ਬਣਾ ਰਿਹਾ ਗੁਰੂ ਦੀ ਲਾਡਲੀ ਫੌਜ ਲਈ ਸ਼ਸ਼ਤਰ
ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ ਮੌਕੇ ਹੋਰ ਸੰਗਤ ਵਾਂਗ ਇੱਕ ਅਜਿਹਾ ਸਿੱਖ ਗੁਰੂ ਦੇ ਦਰਬਾਰ ਚ ਹਾਜ਼ਰੀ ਲਵਾਉਣ ਪਹੁੰਚਿਆ ਜੋ ਸਿਕਲੀਗਰ ਬਰਾਦਰੀ ਨਾਲ ਸੰਬੰਧ ਰੱਖਦਾ ਹੈ। ਇਹ ਸਿੰਘ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਲੰਮਾ ਸਫ਼ਰ ਤੈਅ ਕਰਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ 35 ਵਰ੍ਹਿਆਂ ਤੋਂ ਆ ਰਿਹਾ ਹੈ ਅਤੇ ਇਥੇ ਆ ਕੇ ਉਹ ਗੁਰੂ ਦੀਆਂ ਫੋਜਾਂ ਨੂੰ ਆਪਣੇ ਹੱਥੀਂ ਸ਼ਸ਼ਤਰ ਤਿਆਰ ਕਰ ਕੇ ਦਿੰਦਾ ਹੈ। ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆਂ ਦਵਾਰਕਾ ਸਿੰਘ ਨੇ ਦੱਸਿਆ ਕਿ ਸ਼ਸ਼ਤਰ ਬਣਾਉਣਾ ਉਹਨਾਂ ਦਾ ਖਾਨਦਾਨੀ ਪੇਸ਼ਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਫੈਕਟਰੀ ਨਹੀਂ ਹੈ ਉਹ ਆਪਣੇ ਹੱਥੀਂ ਸ਼ਸਤਰ ਤਿਆਰ ਕਰਦਾ ਹੈ ਅਤੇ ਸਿੰਘਾਂ ਨੂੰ ਦੇ ਦਿੰਦਾ ਹੈ। ਉਹਨਾਂ ਕਿਹਾ ਕਿ ਸ਼ਸ਼ਤਰ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਲਈ ਉਹ ਸਿਫ਼ਰ ਮਾਮੂਲੀ ਜਿਹੀ ਭੇਟਾ ਲੈ ਕੇ ਸ਼ਸ਼ਤਰ ਦੇ ਦਿੰਦੇ ਹਨ। ਉਹਨਾਂ ਦੱਸਿਆ ਕਿ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੇ ਸਮੇਂ ਉਹਨਾਂ ਦੇ ਪੁਰਖ ਗੁਰੂ ਦੀਆਂ ਫੌਜਾਂ ਲਈ ਹਥਿਆਰ ਤਿਆਰ ਕਰਦੇ ਸਨ ਅਤੇ ਹੁਣ ਉਹ ਕਰ ਰਿਹਾ।