ਸੁੱਤੇ ਪਏ ਨੌਜਵਾਨ ਦੇ ਵੱਜੀ ਗੋਲੀ, ਜਾਣੋ ਕਿਵੇਂ - sleeping youth
ਲੁਧਿਆਣਾ: ਬਸਤੀ ਜੋਧੇਵਾਲ ਅਧੀਨ ਆਉਂਦੇ ਮੁਹੱਲੇ ਮਨੀ ਸਿੰਘ ‘ਚ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਤੀਜੀ ਮੰਜ਼ਿਲ ‘ਤੇ ਸੁੱਤੇ ਇੱਕ ਵਿਅਕਤੀ ਦੇ ਬਾਹ ‘ਤੇ ਗੋਲੀ ਲੱਗੀ। ਇਹ ਗੋਲੀ ਕਿਵੇਂ ਲੱਗੀ ਤੇ ਕਿਸ ਨੇ ਚਲਾਈ ਇਸ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ, ਪਰ ਇਸ ਘਟਨਾਂ ਤੋ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਜ਼ਰੂਰ ਫੈਲ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੋਲੀ ਦੇ ਖੋਲ ਨੂੰ ਕਬਜ਼ੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ, ਕਿ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।