ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨੂੰ ਲੈਕੇ ਕੀਤੀ ਗਈ ਮੀਟਿੰਗ - care of stray animals
ਫਿਰੋਜ਼ਪੁਰ: ਜ਼ੀਰਾ 'ਚ ਅਵਾਰਾ ਪਸ਼ੂਆਂ ਦੀ ਆ ਰਹੀਆਂ ਸਮੱਸਿਆ ਨੂੰ ਲੈਕੇ ਐੱਸ.ਡੀ.ਐੱਮ ਜ਼ੀਰਾ ਦੀ ਅਗਵਾਈ 'ਚ ਨਗਰ ਕੌਂਸਲ ਅਤੇ ਸਮਾਜ ਸੇਵੀਆਂ ਵਿਚਕਾਰ ਮੀਟਿੰਗ ਹੋਈ। ਇਸ ਮੌਕੇ ਸ਼ਹਿਰ 'ਚ ਅਵਾਰਾ ਪਸ਼ੂਆਂ ਕਾਰਨ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ, ਉਥੇ ਹੀ ਉਨ੍ਹਾਂ ਦੀ ਸਾਂਭ ਸੰਭਾਲ ਕਈ ਕੀਤੇ ਜਾਣ ਵਾਲੇ ਯਤਨਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਗਊ ਸੈੱਸ ਨੂੰ ਲੈਕੇ ਵੀ ਚਰਚਾ ਕੀਤੀ ਗਈ। ਇਸ ਸਬੰਧੀ ਐੱਸ.ਡੀ.ਐੱਮ ਦਾ ਕਹਿਣਾ ਕਿ ਜੇਕਰ ਗਊ ਸੈੱਸ ਦੀ ਰਕਮ ਮਿਲ ਜਾਂਦੀ ਹੈ ਤਾਂ ਅਸਾਨੀ ਨਾਲ ਅਵਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾ ਸਕਦੀ ਹੈ।
Last Updated : Apr 16, 2021, 3:00 PM IST