550 ਸਾਲਾ ਪ੍ਰਕਾਸ਼ ਪੁਰਬ : ਪ੍ਰਕਾਸ਼ ਪੁਰਬ ਨੂੰ ਸਮਰਪਿਤ 51 ਲੋੜਵੰਦ ਕੁੜੀਆਂ ਦਾ ਕਰਵਾਇਆ ਗਿਆ ਸਮੂਹਕ ਵਿਆਹ - ਸਾਮੂਹਿਕ ਵਿਆਹ ਸਮਾਗਮ
ਲੋਹੀਆਂ ਦੇ ਪਿੰਡ ਮਾਣਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਮੂਹਿਕ ਵਿਆਹ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 51 ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ। ਪਿੰਡ ਵੱਲੋਂ ਪੰਦਰਵੀਂ ਵਾਰ ਇਹ ਸਮਾਰੋਹ ਕਰਵਾਇਆ ਗਿਆ ਹੈ। ਇਸ ਸਮਾਰੋਹ ਵਿੱਚ ਜਲੰਧਰ ਦੇ ਸਾਂਸਦ ਚੌਧਰੀ ਸੰਤੋਖ ਸਿੰਘ ਅਤੇ ਸ਼ਾਹਕੋਟ ਦੇ ਵਿਧਾਇਕ ਲਾਡੀ ਸ਼ੇਰੋਵਾਲੀਆ ਵੀ ਪੁੱਜੇ।