ਕਿਸਾਨਾਂ ਦੇ ਹੱਕ ਦੀ ਲੜਾਈ ਲਈ ਸਾਈਕਲ 'ਤੇ ਰਵਾਨਾ ਹੋਇਆ ਵਿਅਕਤੀ - ਕਿਸਾਨ ਅੰਦੋਲਨ ਦੀ ਹਮਾਇਤ
ਜਲੰਧਰ: ਕਿਸਾਨ ਦਿੱਲੀ ਹੱਦਾਂ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਇਸ ਲੜਾਈ ਵਿੱਚ ਹਰ ਵਰਗ ਦੇ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਜਲੰਧਰ ਦੇ ਇੱਕ ਵਿਅਕਤੀ ਨੇ ਸਾਈਕਲ ਉੱਤੇ ਸਵਾਰ ਹੋ ਕੇ ਸਿੰਘੂ ਬਾਰਡਰ ਦੇ ਲਈ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਯਾਤਰਾ ਕਰਨ ਵਾਲੇ ਵਿਅਕਤੀ ਮਲਕੀਤ ਨੇ ਦੱਸਿਆ ਕਿ ਉਹ ਰਵੀਦਾਸ ਸਮੁਦਾਏ ਤੋਂ ਸਬੰਧ ਰੱਖਦਾ ਹੈ ਅਤੇ ਉਹ ਇਸ ਕਾਨੂੰਨ ਦੇ ਖ਼ਿਲਾਫ਼ ਇਸ ਲਈ ਉਹ ਸਾਈਕਲ ਉੱਤੇ ਜਲੰਧਰ ਤੋਂ ਦਿੱਲੀ ਸਿੰਘੂ ਬਾਰਡਰ ਤੱਕ ਜਾ ਰਿਹਾ ਹੈ।
Last Updated : Jan 2, 2021, 10:13 PM IST