ਸੇਵਾ ਸਿੰਘ ਨੇ ਬਟੂਆ ਵਾਪਸ ਕਰ ਦਿੱਤੀ ਇਮਾਨਦਾਰੀ ਦੀ ਜ਼ਿੰਦਾ ਮਿਸਾਲ - ਇਮਾਨਦਾਰੀ
ਜਲੰਧਰ: ਕਸਬਾ ਫਿਲੌਰ ਦੇ ਪਿੰਡ ਭੰਡੇਰਾ ਦਾ ਰਹਿਣ ਵਾਲਾ ਸੁਰਜੀਤ ਕੁਮਾਰ ਜੋ ਪੇਸ਼ੇ ਵਜੋਂ ਡਰਾਇਵਰੀ ਕਰਦਾ ਹੈ ਅਤੇ ਉਸ ਦਾ ਕੱਲ੍ਹ ਸ਼ਾਮ ਵਾਪਸ ਘਰ ਪਰਤਦਿਆਂ ਰਸਤੇ ਵਿੱਚ ਬਟੂਆ ਡਿੱਗ ਗਿਆ ਜੋ ਕਿ ਲੁਧਿਆਣਾ ਦੇ ਪਿੰਡ ਭੱਟੀਆਂ ਦੇ ਰਾਮਲਾਲ ਰਤਨ ਪੁੱਤਰ ਸੇਵਾ ਸਿੰਘ ਨੂੰ ਮਿਲਿਆ। ਜਿਸ ਤੋਂ ਬਾਅਦ ਸਵੇਰੇ-ਸਵੇਰੇ ਕੜਕੇ ਦੀ ਠੰਢ 'ਚ ਰਾਮ ਰਤਨ ਦਾ ਪਿਤਾ 65 ਸਾਲਾ ਸੇਵਾ ਸਿੰਘ ਨੇ ਲੁਧਿਆਣੇ ਤੋਂ ਸੁਰਜੀਤ ਕੁਮਾਰ ਦਾ ਪਤਾ ਲੱਭਦੇ ਹੋਏ ਉਸ ਦੇ ਪਿੰਡ ਵਿੱਚ ਪਹੁੰਚਿਆ ਅਤੇ ਸੁਰਜੀਤ ਕੁਮਾਰ ਦਾ ਬਟੂਆ ਉਸ ਨੂੰ ਸਹੀ ਸਲਾਮਤ ਵਾਪਸ ਕਰ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ।