ਕੁਰਾਲੀ ਤੋਂ ਵੱਡੀ ਗਿਣਤੀ 'ਚ ਨੌਜਵਾਨ ਹੋਏ ਦਿੱਲੀ ਲਈ ਰਵਾਨਾ - ਕਿਸਾਨੀ ਸੰਗਰਸ਼
ਕੁਰਾਲੀ: ਇੱਥੋਂ ਦੇ ਨਾਲ ਲੱਗਦੇ ਇਲਾਕੇ ਅਤੇ ਰੋਪੜ ਤੋਂ ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਰਾਸ਼ਨ ਮੰਜੇ ਬਿਸਤਰੇ ਲੈ ਕੇ ਦਿੱਲੀ ਵੱਲ ਰਵਾਨਾ ਹੋਏ। ਗੱਲਬਾਤ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਸਟੂਡੈਂਟ ਯੂਨਿਅਨ ਵੱਲੋਂ ਕਿਸਾਨੀ ਸੰਗਰਸ਼ ਵਿੱਚ ਹਿੱਸਾ ਪਾਉਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਵਿਦਿਆਰਥੀ ਅੱਜ ਦਿੱਲੀ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਉਹ ਆਪਣੇ ਨਾਲ ਸਬਜ਼ੀਆਂ ,ਦਾਲਾਂ,ਮੰਜੇ -ਬਿਸਤਰੇ ਅਤੇ ਪਾਣੀ ਦੀਆ ਬੋਤਲਾਂ ਲੈ ਕੇ ਜਾ ਰਹੇ ਹਨ।