ਪੰਜਾਬ

punjab

ETV Bharat / videos

ਡੇਰਾ ਪ੍ਰੇਮੀਆਂ ਦੇ ਵੱਡੇ ਇਕੱਠ ਸਿਆਸੀ ਲੋਕਾਂ ਲਈ ਖਤਰੇ ਦੀ ਘੰਟੀ ! - ਬਠਿੰਡਾ

By

Published : Nov 28, 2021, 5:43 PM IST

ਬਠਿੰਡਾ: ਮਾਲਵਾ ਬੈਲਟ ਵਿੱਚ ਡੇਰਾ ਸੱਚਾ ਸੌਦਾ ਸਿਰਸਾ (Dera sacha sauda Sirsa) ਨਾਲ ਸਬੰਧਿਤ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਇਕੱਠ ਸਿਆਸੀ ਲੋਕਾਂ ਲਈ ਖ਼ਤਰੇ ਦੀ ਘੰਟੀ ਜਾਪਣ ਲੱਗੇ ਹਨ। ਪਿਛਲੇ ਦਿਨ੍ਹੀਂ ਪੰਜਾਬ ਦੇ ਸਭ ਤੋਂ ਵੱਡੇ ਡੇਰਾ ਸਲਾਬਤਪੁਰਾ (Dera Salabatpura) ਵਿਖੇ ਡੇਰਾ ਪ੍ਰੇਮੀਆਂ ਵੱਲੋਂ ਇੱਕ ਵੱਡਾ ਇਕੱਠ ਕਰਕੇ ਆਪਣੀ ਇਕਮੁੱਠਤਾ ਦਾ ਸਬੂਤ ਦਿੱਤਾ ਗਿਆ ਸੀ। ਬਠਿੰਡਾ ਜ਼ਿਲ੍ਹੇ ਦੇ ਡੱਬਵਾਲੀ ਰੋਡ (Dabwali Road, Bathinda District) ਸਥਿਤ ਡੇਰੇ ਵਿੱਚ ਗਿਆਰਾਂ ਬਲਾਕਾਂ ਦਾ ਇਕੱਠ ਕਰਕੇ ਡੇਰਾ ਪ੍ਰੇਮੀਆਂ ਵੱਲੋਂ ਇਕਮੁੱਠਤਾ ਦਾ ਸਬੂਤ ਦਿੱਤਾ ਗਿਆ। 45 ਮੈਂਬਰ ਕਮੇਟੀ ਦੇ ਗੁਰਦੇਵ ਸਿੰਘ ਇੰਸਾ (Gurdev Singh, a member of the 45-member committee) ਨੇ ਕਿਹਾ ਕਿ ਹਰੇਕ ਦਾ ਸੋਚਣ ਦਾ ਆਪਣਾ-ਆਪਣਾ ਨਜ਼ਰੀਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਇਕੱਠ ਸਾਡੇ ਗੁਰੂ ਸ਼ਾਹ ਮਸਤਾਨਾ ਜੀ ਦੇ ਜਨਮ ਦਿਹਾੜ੍ਹੇ (Shah Mastana, the founder of Dera Sacha Sauda) ਨੂੰ ਮਨਾਉਣ ਲਈ ਕੀਤਾ ਹੈ, ਅਤੇ ਇਹ ਜਗ੍ਹਾ-ਜਗ੍ਹਾ ਹੋ ਰਿਹਾ ਹੈ ਕਿਉਂਕਿ ਪਹਿਲਾਂ ਉਹ ਡੇਰਾ ਸੱਚਾ ਸੌਦਾ ਜਾ ਕੇ ਇਸ ਭੰਡਾਰੇ ਨੂੰ ਮਨਾਉਂਦੇ ਸਨ ਪਰ ਹੁਣ ਹਰ ਜਿਲ੍ਹੇ ਵਿੱਚ ਨਾਮ ਚਰਚਾ ਕਰ ਕੇ ਇਹ ਭੰਡਾਰਾ ਮਨਾਇਆ ਜਾ ਰਿਹਾ ਹੈ।

ABOUT THE AUTHOR

...view details