ਬਿਜਲੀ ਕੰਪਨੀਆਂ ਨੇ ਕੈਪਟਨ ਨੂੰ ਦਿੱਤੀ ਧਮਕੀ, ਵ੍ਹਾਈਟ ਪੇਪਰ ਆਇਆ ਤਾਂ ਖੋਲ੍ਹਾਂਗੇ ਭੇਦ: ਅਰੋੜਾ - ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਮਹਿੰਗੀ ਬਿਜਲੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਫ਼ਸਰ ਵ੍ਹਾਈਟ ਪੇਪਰ ਤਿਆਰ ਕਰਦੇ ਰਹਿ ਗਏ ਤੇ ਬਿਜਲੀ ਕੰਪਨੀਆਂ ਨੇ ਕੈਪਟਨ ਤੇ ਬਾਦਲ ਨੂੰ ਧਮਕੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਵ੍ਹਾਈਟ ਪੇਪਰ ਲਿਆਂਦਾ ਤਾਂ ਤੁਹਾਡੇ ਭੇਦ ਖੋਲ੍ਹਾਂਗੇ। ਦੀਵੇ ਬਾਲ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਜੇਕਰ ਇਹ ਮਹਿੰਗੇ ਬਿਜਲੀ ਸਮਝੌਤੇ ਰੱਦ ਨਾ ਕੀਤੇ ਗਏ ਤਾਂ ਲੋਕਾਂ ਨੂੰ ਦੀਵੇ ਬਾਲ ਕੇ ਗੁਜ਼ਾਰਾ ਕਰਨਾ ਪਵੇਗਾ।