ਰਾਗੀ ਨਿਰਮਲ ਖ਼ਾਲਸਾ ਦੀ ਮੌਤ ਤੋਂ ਬਾਅਦ ਚੰਡੀਗੜ੍ਹ ਵਿੱਚ ਕੋਠੀ ਨੂੰ ਕੀਤਾ ਗਿਆ ਕੁਆਰੰਟੀਨ - ਚੰਡੀਗੜ੍ਹ ਚ ਕੋਠੀ ਸੀਲ
ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਨਿਰਮਲ ਖ਼ਾਲਸਾ ਦੀ ਕੋਵਿਡ-19 ਕਾਰਨ ਮੌਤ ਹੋਣ ਤੋਂ ਬਾਅਦ ਚੰਡੀਗੜ ਦੇ ਸੈਕਟਰ 27 ਦੀਆਂ ਕੁੱਝ ਰਿਹਾਈਸ਼ਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਗੀ ਨਿਰਮਲ ਸਿੰਘ ਵੱਲੋਂ ਇਸ ਕੋਠੀ 'ਚ ਕੀਰਤਨ ਕੀਤਾ ਗਿਆ ਸੀ ਅਤੇ ਕੀਰਤਨ 'ਚ ਕਰੀਬ 60-70 ਲੋਕ ਸ਼ਾਮਲ ਸਨ। ਦੱਸਣਯੋਗ ਹੈ ਕਿ ਲੋਕਾਂ ਦੇ ਸੰਪਰਕ 'ਚ ਆਉਣ ਨਾਲ ਹੀ ਬਿਮਾਰੀ ਫੈਲਦੀ ਹੈ ਜਿਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਪ੍ਰਸਾਸ਼ਨ ਵੱਲੋਂ ਇਨ੍ਹਾਂ ਨੂੰ ਇਕਾਂਤਵਾਸ ਕੀਤਾ ਗfਆ ਹੈ।