ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਘਰਾਂ ਦੀਆਂ ਸਾਰੀਆਂ ਚੀਜ਼ਾਂ ਹੋਈਆਂ ਸੁਆਹ - ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਅੰਮ੍ਰਿਤਸਰ: ਪਿੰਡ ਜੰਡਿਆਲਾ ਗੁਰੂ ਨੇੜੇ ਕਸਬਾ ਠੱਠੀਆਂ ਵਿੱਚ ਇੱਕ ਕਲੋਨੀ ਵਿੱਚ ਅੱਗ ਲੱਗ ਗਈ ਅਤੇ ਘਰ ਦਾ ਇੱਕ ਮੈਂਬਰ ਅੱਗ ਦੀ ਚਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ। ਅੱਗ ਵਿੱਚ 15,000 ਰੁਪਏ ਕੈਸ਼ ਵੀ ਸੜ ਗਏ ਅਤੇ ਕੁੱਝ ਸੋਨੇ ਦੀਆਂ ਚੀਜ਼ਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪਰਿਵਾਰਕ ਮੈਂਬਰ ਅਮਰੀਕ ਸਿੰਘ ਨੇ ਦੱਸਿਆ ਕਿ ਅੱਗ ਕਾਰਨ ਇੱਕ ਮੋਟਰਸਾਈਕਲ, ਇੱਕ ਫਰਿੱਜ ਅਤੇ ਘਰੇਲੂ ਸਮਾਨ ਸੜਕੇ ਸੁਆਹ ਹੋ ਗਏ ਹਨ ਅਤੇ ਉਨ੍ਹਾਂ ਕੋਲ ਜੋ ਪੈਸਾ ਇਕੱਠਾ ਹੋਇਆ ਸੀ ਉਹ ਵੀ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮਾਲੀ ਮਦਦ ਲਈ ਮੰਗ ਕੀਤੀ ਤਾਂ ਜੋ ਉਹ ਲੌਕਡਾਊਨ ਦੌਰਾਨ ਆਪਣਾ ਗੁਜਾਰਾ ਕਰ ਸਕਣ।