ਅੰਮ੍ਰਿਤਸਰ ਪਾਵਨ ਵਾਲਮੀਕਿ ਤੀਰਥ ਲਈ ਵਿਸ਼ਾਲ ਯਾਤਰਾ ਰਵਾਨਾ - ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ
ਜਲੰਧਰ: ਬੀਤੇ ਦਿਨੀਂ ਹੀ ਭਗਵਾਨ ਵਾਲਮੀਕੀ ਉਤਸਵ ਕਮੇਟੀ ਵੱਲੋਂ ਦੱਸਿਆ ਗਿਆ ਸੀ, ਕਿ ਜਲੰਧਰ ਤੋਂ ਇਕ ਵਿਸ਼ਾਲ ਯਾਤਰਾ ਅੰਮ੍ਰਿਤਸਰ ਪਾਵਨ ਵਾਲਮੀਕਿ ਤੀਰਥ ਲਈ ਰਵਾਨਾ ਹੋਵੇਗੀ। ਜਿਸ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਕੀਤੀ ਗਈ ਸੀ ਅਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਜਿਸ ਦੇ ਚੱਲਦੇ ਜਲੰਧਰ ਦੇ ਅਲੀ ਮੁਹੱਲੇ ਤੋਂ ਇਹ ਯਾਤਰਾ ਰਵਾਨਾ ਹੋਈ। ਦੱਸ ਦਈਏ ਕਿ 20 ਅਕਤੂਬਰ ਨੂੰ ਵਿਸ਼ਵ ਭਰ ਦੇ ਵਿੱਚ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦਇਆਵਾਨ ਜੀ ਦਾ ਪ੍ਰਗਟ ਉਤਸਵ ਮਨਾਇਆ ਜਾਣਾ ਹੈ। ਜਿਸ ਨੂੰ ਲੈ ਕੇ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।