ਪੰਜਾਬ

punjab

By

Published : Apr 26, 2021, 10:25 PM IST

ETV Bharat / videos

ਫਿਲੌਰ ਦੇ ਸਤਲੁਜ ਦਰਿਆ ਦੇ ਨਜ਼ਦੀਕ ਬੇਹੋਸ਼ ਮਿਲੀ ਇਕ ਕੁੜੀ

ਜਲੰਧਰ: ਕਸਬਾ ਫਿਲੌਰ ਦੇ ਸਤਲੁਜ ਦਰਿਆ ਦੇ ਨਜ਼ਦੀਕ ਇੱਕ ਲੜਕੀ ਬੇਹੋਸ਼ ਪਾਈ ਗਈ, ਜਿਸ ਬਾਰੇ ਤੁਰੰਤ ਇੱਕ ਰਾਹਗੀਰ ਨੇ ਥਾਣੇ ’ਚ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਫਿਲੌਰ ਪੁਲਿਸ ਮੌਕੇ ’ਤੇ ਪੁੱਜੀ ਅਤੇ ਲੜਕੀ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਪਤਾ ਲੱਗਾ ਕਿ ਲੜਕੀ ਬਿਹਾਰ ਦੀ ਰਹਿਣ ਵਾਲੀ ਹੈ, ਉਸ ਦੀ ਤਬੀਅਤ ਠੀਕ ਨਹੀਂ ਸੀ। ਇਸ ਮੌਕੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਲੜਕੀ ਨੂੰ ਲੁਧਿਆਣੇ ਰੈਫ਼ਰ ਕਰ ਦਿੱਤਾ ਹੈ। ਲੜਕੀ ਦੀ ਤਬੀਅਤ ਕਿਵੇਂ ਖ਼ਰਾਬ ਹੋਈ. ਇਸ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਉਸਦੀ ਹਾਲਤ ਠੀਕ ਹੁੰਦੇ ਹੀ ਉਸ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details