ਭਦੌੜ ਵਿਖੇ ਚਾਰ ਸਾਲਾ ਬੱਚਾ ਕੁੱਤਿਆਂ ਨੇ ਨੋਚਿਆ - ਭਦੌੜ
ਬਰਨਾਲਾ: ਕਸਬਾ ਦੇ ਮੁਹੱਲਾ ਡਿੱਗੀ ਵਾਲਾ ਵਿਖੇ ਇਕ ਚਾਰ ਸਾਲਾ ਬੱਚੇ ਨੂੰ ਕੁੱਤਿਆਂ ਵੱਲੋਂ ਨੋਚ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਚਾਨਕ ਬੱਚਾ ਘਰੋਂ ਬਾਹਰ ਭੱਜ ਕੇ ਆਪਣੇ ਮੰਮੀ ਪਾਪਾ ਦੇ ਪਿੱਛੇ ਦੂਸਰੇ ਘਰ ਜਾਣ ਲੱਗਿਆ ਤਾਂ ਰਸਤੇ ਵਿੱਚ ਬੈਠੇ ਆਵਾਰਾ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬੱਚੇ ਦੀਆਂ ਚੀਕਾਂ ਸੁਣ ਲੋਕਾਂ ਨੇ ਉਸ ਨੂੰ ਬਚਾਇਆ। ਬੱਚੇ ਨੂੰ ਭਦੌੜ ਹਸਪਤਾਲ ਲਿਆਂਦਾ ਗਿਆ ਪਰ ਉਸ ਨੂੰ ਬਰਨਾਲਾ ਰੈਫਰ ਕਰ ਦਿੱਤਾ। ਬਰਨਾਲਾ ਹਸਪਤਾਲ ਵਿੱਚ ਵੀ ਕੋਈ ਖਾਸ਼ ਪ੍ਬੰਧ ਨਾ ਹੋਣ ਕਾਰਨ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਅਤੇ ਹੁਣ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬੱਚੇ ਦਾ ਇਲਾਜ ਚੱਲ ਰਿਹਾ ਹੈ।