ਸੁਤੰਤਰਤਾ ਦਿਵਸ ਮੌਕੇ ਪੁਲਿਸ ਨੇ ਕੀਤਾ ਫਲੈਗ ਮਾਰਚ - ਡੀਐਸਪੀ ਦਵਿੰਦਰ ਸਿੰਘ ਘੁੰਮਣ
ਨਵਾਂ ਸ਼ਹਿਰ : ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧਾਂ ਲਈ ਨਵਾਂਸ਼ਹਿਰ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ। ਦੱਸਦੀਏ ਕਿ ਮਨਾਇਆ ਜਾ ਰਿਹਾ ਜਿਲ੍ਹਾ ਪੱਧਰੀ ਸਮਾਗਮ ਵਿਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ ਚਰਨਜੀਤ ਸਿੰਘ ਚੰਨੀ ਤਰੰਗਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਫਲੈਗ ਮਾਰਚ ਦੀ ਅਗਵਾਈ ਡੀਐਸਪੀ ਦਵਿੰਦਰ ਸਿੰਘ ਘੁੰਮਣ ਨੇ ਕੀਤੀ। ਜ਼ਿਲ੍ਹਾ ਪੁਲਿਸ ਨੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਲਈ ਸਿਟੀ ਪੁਲਿਸ ਸਟੇਸ਼ਨ, ਫੱਟੀ ਬਸਤਾ ਚੌਕ ਤੋਂ ਸ਼ੁਰੂਆਤ ਕੀਤੀ। ਰੇਲਵੇ ਸਟੇਸ਼ਨ ਤੋਂ ਗੇਟ, ਭਜਨ ਭੰਡਾਰ, ਰਵਿਦਾਸ ਮੁਹੱਲਾ ਅਤੇ ਹੋਰ ਇਲਾਕਾ ਬੰਗਾ ਰੋਡ ਸਿਟੀ ਪੁਲਿਸ ਸਟੇਸ਼ਨ 'ਤੇ ਆਇਆ।