ਬਠਿੰਡਾ ਦੇ ਸਿਵਲ ਹਸਪਤਾਲ 'ਚ ਲੱਗੀ ਅੱਗ - ਜਾਨੀ ਨੁਕਸਾਨ ਤੋਂ ਬਚਾਅ
ਬਠਿੰਡਾ: ਸਿਵਲ ਹਸਪਤਾਲ ਬਠਿੰਡਾ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਹਸਪਤਾਲ ਦੇ ਇੱਕ ਕਮਰੇ 'ਚ ਅਚਾਨਕ ਅੱਗ ਲੱਗਣ ਨਾਲ ਮਰੀਜਾਂ 'ਚ ਭੱਗਦੜ ਮਚ ਗਈ। ਅੱਗ ਲੱਗਣ ਦਾ ਪਤਾ ਲਗਦੇ ਹੀ ਹਸਪਤਾਲ ਸਟਾਫ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਹ ਬ੍ਰਿਗੇਡ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ ਉੱਤੇ ਕਾਬੂ ਪਾਇਆ। ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹਸਪਤਾਲ ਦੇ ਜਿਸ ਕਮਰੇ 'ਚ ਅੱਗ ਲੱਗੀ, ਉਸ ਕਮਰੇ ਦਾ ਇਸਤੇਮਾਲ ਵਜੋਂ ਕੀਤੀ ਜਾਂਦਾ ਸੀ।ਇਥੇ ਵੱਡੀ ਮਾਤਰਾ 'ਚ ਕਬਾੜ ਦਾ ਸਮਾਨ ਪਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਾਇਆ ਜਾ ਸਕਿਆ ਹੈ। ਫਿਲਹਾਲ ਅੱਗਜ਼ਨੀ ਦੀ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।