ਧੀ ਦੇ ਵਿਆਹ ਤੋਂ ਪਹਿਲਾਂ ਹੀ ਪਰਿਵਾਰ ’ਤੇ ਡਿੱਗਿਆ ਦੁੱਖਾਂ ਦਾ ਪਹਾੜ - ਦਹੇਜ ਦਾ ਸਾਮਾਨ
ਫਿਰੋਜ਼ਪੁਰ:ਜਵਾਨ ਧੀ ਦਾ ਵਿਆਹ (Marriage) ਕਰਕੇ ਸਿਰ ਤੋਂ ਬੋਝ ਲਾਹੁਣ ਦਾ ਸਾਰੇ ਮਾਪਿਆਂ ਦਾ ਸੁਪਨਾ ਹੁੰਦਾ ਹੈ ਪਰ ਇਸ ਧੀ ਦੇ ਵਿਆਹ ਲਈ ਪਾਈ ਪਾਈ ਕਰਕੇ ਜੋੜਿਆ ਦਹੇਜ ਦਾ ਸਾਮਾਨ (Dowry things) ਵਿਆਹ ਤੋਂ ਕੁਝ ਘੰਟੇ ਪਹਿਲਾਂ ਸੜ ਕੇ ਸਵਾਹ ਹੋ ਜਾਵੇ ਤਾਂ ਉਸ ਧੀ ਦੇ ਮਾਪਿਆਂ ’ਤੇ ਕੀ ਬੀਤਦੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਅਜਿਹੇ ਹੀ ਇੱਕ ਘਟਨਾ ਟਿੱਬਾ ਬਸਤੀ ਜ਼ੀਰਾ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਨਾਲ ਵਾਪਰੀ ਜਿੱਥੇ ਇੱਕ ਪਰਿਵਾਰ ਦੀ ਧੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਅਠਾਈ ਨਵੰਬਰ ਦਿਨ ਐਤਵਾਰ ਨੂੰ ਉਸ ਦੀ ਬਰਾਤ ਆਉਣੀ ਸੀ ਬਰਾਤ ਦੀ ਆਓ ਭਗਤ ਲਈ ਹਲਵਾਈ ਵੱਲੋਂ ਮਿਟਾਈ ਭਾਜੀ ਬਣਾਈ ਜਾ ਰਹੀ ਸੀ ਕਿ ਬੀਤੀ ਰਾਤ ਘਰ ਦੇ ਇੱਕ ਕਮਰੇ ਵਿੱਚ ਲੜਕੀ ਦੇ ਵਿਆਹ ਦਾ ਸਾਮਾਨ ਤੇ ਮਿਠਾਈ ਰੱਖੀ ਹੋਈ ਸੀ। ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਤੇ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਇਸ ਦੌਰਾਨ ਮਿਠਾਈ ਵੀ ਸੜ ਕੇ ਸੁਆਹ ਹੋ ਗਈ।