ਬਠਿੰਡਾ ਵਿਖੇ ਝੁੱਗੀਆਂ ’ਚ ਅੱਗ ਲੱਗਣ ਨਾਲ 40 ਬੱਕਰੀਆਂ ਜਿਊਂਦੀਆਂ ਸੜੀਆਂ - ਪ੍ਰਸ਼ਾਸਨ ਤੋਂ ਮਾਲੀ ਮਦਦ
ਬਠਿੰਡਾ: ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਸਥਿਤ ਝੀਲ ਨੰਬਰ ਤਿੰਨ ਨੇੜੇ ਝੁੱਗੀਆਂ ਨੂੰ ਭਿਆਨਕ ਅੱਗ ਲੱਗੀ, ਇਸ ਅੱਗ ਦੌਰਾਨ ਚਾਲੀ ਦੇ ਕਰੀਬ ਬੱਕਰੀਆਂ ਜਿਊਂਦੀਆਂ ਸੜ ਗਈਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੋ ਲੜਕੀਆਂ ਦੀ ਸ਼ਾਦੀ ਸੀ ਜਿਸ ਨੂੰ ਲੈ ਕੇ ਉਹ ਤਿਆਰੀਆਂ ’ਚ ਰੁੱਝੇ ਹੋਏ ਸਨ। ਇਸ ਦੌਰਾਨ ਹੀ ਅਚਾਨਕ ਉਨ੍ਹਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ, ਇਸ ਭਿਅੰਕਰ ਅੱਗ ’ਚ 40 ਦੇ ਕਰੀਬ ਬੱਕਰੀਆਂ ਅਤੇ ਲੜਕੀਆਂ ਦੇ ਵਿਆਹ ਵਾਸਤੇ ਇਕੱਠਾ ਕੀਤਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਆਰਥਿਕ ਨੁਕਸਾਨ ਲਈ ਪੀੜ੍ਹਤ ਪਰਿਵਾਰ ਦੁਆਰਾ ਪ੍ਰਸ਼ਾਸਨ ਤੋਂ ਮਾਲੀ ਮਦਦ ਦੀ ਮੰਗ ਕੀਤੀ ਗਈ।