ਜੰਗਲਾਤ ਵਿਭਾਗ ਵੱਲੋਂ ਲਗਾਏ ਜ਼ਖੀਰੇ ਨੂੰ ਲੱਗੀ ਅੱਗ - ਦਰੱਖਤ ਸੜ ਕੇ ਸੁਆਹ
ਜਲੰਧਰ: ਜਲੰਧਰ ਦੇ ਕਸਬਾ ਫਿਲੌਰ 'ਚ ਜੰਗਲਾਤ ਵਿਭਾਗ ਵਲੋਂ ਲਗਾਏ ਗਏ ਜ਼ਖੀਰੇ ਨੂੰ ਅੱਗ ਲੱਗ ਗਈ। ਅੱਗ ਇੰਨ੍ਹੀ ਭਿਆਨਕ ਸੀ ਕਿ ਇਸ 'ਚ ਕਈ ਦਰੱਖਤ ਸੜ ਕੇ ਸੁਆਹ ਹੋ ਗਏ। ਇਸ ਨੂੰ ਦੇਖਦਿਆਂ ਪੁਲਿਸ ਵਿਭਾਗ ਅਤੇ ਦਮਕਲ ਵਿਭਾਗ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਦਮਕਲ ਵਿਭਾਗ ਦੀ ਗੱਡੀ ਵਲੋਂ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਖੇਤਾਂ 'ਚ ਲੱਗੀ ਨਾੜ ਨੂੰ ਅੱਗ ਜੋ ਹਵਾ ਨਾਲ ਜੰਗਲ ਤੱਕ ਵੱਧ ਗਈ। ਜਿਸ ਕਾਰਨ ਇਹ ਸਾਰੀ ਘਟਨਾ ਵਾਪਰੀ।