ਧੂਰੀ ਵਿਖੇ ਸ਼ੋਰਟ ਸਰਕਟ ਨਾਲ ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ - fire broke out in a newly built house
ਸੰਗਰੂਰ: ਧੂਰੀ ਵਿਖੇ ਸ਼ੋਰਟ ਸਰਕਟ ਹੋਣ ਨਾਲ ਨਵੇਂ ਬਣੇ ਘਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪੀੜਤ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਦੇ ਘਰ ਅੱਗ ਪੱਖੇ ਦੀ ਤਾਰ ਵਿੱਚ ਕਰੰਟ ਆਉਣ ਕਾਰਨ ਲੱਗਿਆ ਹੈ। ਅੱਗ ਲੱਗਣ ਨਾਲ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸਮਾਨ ਦੇ ਸੜ ਜਾਣ ਨਾਲ ਉਨ੍ਹਾਂ ਨੂੰ ਕਰੀਬ 50-60 ਹਜ਼ਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਹੈ।