ਪਟਾਕਿਆਂ ਕਾਰਨ ਕਬਾੜ ਦੀ ਦੁਕਾਨ 'ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ - ਕਬਾੜ ਦੀ ਦੁਕਾਨ 'ਚ ਭੜਕੀ ਅੱਗ
ਫਿਰੋਜ਼ਪੁਰ: ਜ਼ੀਰਾ ਦੇ ਜੌਹਲ ਨਗਰ ਸਥਿਤ ਇੱਕ ਕਬਾੜ ਦੇ ਗੋਦਾਮ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੁਕਾਨ 'ਚ ਅੱਗ ਲੱਗਣ ਦਾ ਕਾਰਨ ਪਟਾਕਿਆਂ ਦੀ ਚਿੰਗਾਰੀ ਦੱਸੀ ਜਾ ਰਹੀ ਹੈ। ਦੁਕਾਨ ਮਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਅੱਗ ਕਾਰਨ ਉਸ ਦਾ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਮੌਕੇ ਉਸ ਨਾਲ ਦੁੱਖ ਸਾਂਝਾ ਕਰਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਮੌਕੇ 'ਤੇ ਪਹੁੰਚੇ।