ਪਟਾਕੇ ਚਲਾਉਣ ਦੌਰਾਨ ਘਰ 'ਚ ਲੱਗੀ ਅੱਗ - Jalandhar
ਜਲੰਧਰ: ਜਲੰਧਰ ਦੇ ਭੀੜ-ਭਾੜ ਵਾਲੇ ਕਿਲ੍ਹੇ ਮੁਹੱਲੇ ਦੇ ਵਿੱਚ ਬੱਚਿਆਂ ਵੱਲੋਂ ਪਟਾਕੇ ਚਲਾਏ ਜਾ ਰਹੇ ਸੀ। ਇਸੇ ਦੌਰਾਨ ਮੋਮਬੱਤੀ ਅਚਾਨਕ ਸੋਫੇ ਦੇ ਕੱਪੜੇ ਨੂੰ ਲੱਗ ਗਈ। ਜਿਸ ਦੇ ਨਾਲ ਅੱਗ ਫੈਲ ਗਈ, ਜਿਵੇਂ ਹੀ ਇਸ ਦਾ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਾ ਅਤੇ ਮੁਹੱਲਾ ਵਾਸੀ ਮੋਨੂੰ ਪੁਰੀ ਨੇ ਆਪਣੇ ਘਰੋਂ ਅੱਗ ਬੁਝਾਉਣ ਵਾਲੇ ਸਿਲੰਡਰ ਲਿਆ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਛੋਟੀਆਂ ਦੋ ਗੱਡੀਆਂ ਨੇ ਆਉਂਦੇ ਹੀ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਫਿਲਹਾਲ ਇਸ ਵਿਚ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਘਰ ਦਾ ਕੁਝ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ।
Last Updated : Nov 5, 2021, 4:31 PM IST