ਸ਼ਰਾਬ ਦੇ ਨਸ਼ੇ 'ਚ ਸ਼ਰਾਬੀ ਨੇ ਕੀਤਾ ਕਾਰਾ - ਸ਼ਰਾਬੀ
ਫਾਜ਼ਿਲਕਾ: ਫਾਜ਼ਿਲਕਾ ਸਿਵਲ ਹਸਪਤਾਲ ਦੇ ਨੇੜੇ ਸ਼ਰਾਬੀ ਨੇ ਝੁੱਗੀ ਨੂੰ ਅੱਗ ਲਗਾ ਦਿੱਤੀ। ਝੁੱਗੀ ਸਾਰੀ ਸੜ ਕੇ ਸੁਆਹ ਹੋ ਗਈ। ਪਿਛਲੇ ਕਈ ਸਾਲਾਂ ਤੋਂ ਝੁੱਗੀ ਬਣਾ ਕੇ ਰਹਿ ਰਹੇ, ਸਤਪਾਲ ਨਾਮਕ ਵਿਅਕਤੀ ਦੀ ਝੁੱਗੀ ਵਿਚ ਇੱਕ ਸ਼ਰਾਬੀ ਵੱਲੋਂ ਅੱਗ ਲਗਾ ਦਿੱਤੀ ਗਈ। ਘਟਨਾ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸਤਪਾਲ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਸਿਵਲ ਹਸਪਤਾਲ ਦੇ ਬਾਹਰ ਝੁੱਗੀ ਬਣਾ ਕੇ ਰਹਿ ਰਿਹਾ ਹੈ। ਬੀਤੀ ਰਾਤ ਆਪਣੇ ਇਕ ਸਾਥੀ ਦੇ ਨਾਲ ਝੁੱਗੀ ਦੇ ਬਾਹਰ ਸੌ ਰਿਹਾ ਸੀ, ਤਾਂ ਇਕ ਸ਼ਰਾਬੀ ਆਇਆ ਤੇ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਪਿਆ। ਜਦ ਉਹਨਾਂ ਨੇ ਉਸ ਨੂੰ ਰੋਕਿਆ ਤਾਂ ਉਹ ਝੁੱਗੀ ਦੇ ਅੰਦਰ ਵੜ ਗਿਆ ਅਤੇ ਉਸਦੇ ਵੱਲੋਂ ਝੁੱਗੀ ਦੇ ਅੰਦਰ ਪਏ ਦੋ ਹਜ਼ਾਰ ਰੁਪਏ ਨਗਦ ਅਤੇ ਇੱਕ ਮੋਬਾਈਲ ਫੋਨ ਚੋਰੀ ਕਰ ਲਿਆ ਗਿਆ। ਇੰਨਾ ਹੀ ਨਹੀਂ ਸ਼ਰਾਬੀ ਵਿਅਕਤੀ ਵੱਲੋਂ ਉਨ੍ਹਾਂ ਦੀ ਝੁੱਗੀ ਨੂੰ ਅੱਗ ਵੀ ਲਗਾ ਦਿੱਤੀ ਗਈ। ਜਿਸ ਦੇ ਚਲਦਿਆਂ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਉਸ ਨੇ ਇਹ ਝੁੱਗੀ ਬੜੀ ਮਿਹਨਤ ਨਾਲ ਅਤੇ ਕਾਫੀ ਮੁਸ਼ਕਿਲਾਂ ਨਾਲ ਬਣਾਈ ਸੀ। ਜੋ ਕਿ ਅੱਜ ਸੜ ਕੇ ਸਵਾਹ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦੇ ਕੋਲ ਕੁੱਝ ਵੀ ਨਹੀਂ ਬਚਿਆ ਹੈ। ਸਤਪਾਲ ਨੇ ਇਸ ਮਾਮਲੇ ਦੇ ਵਿਚ ਕਾਰਵਾਈ ਦੀ ਮੰਗ ਕੀਤੀ ਹੈ।