ਕੋਟ ਖਾਲਸਾ ਇਲਾਕੇ 'ਚ ਫਟਿਆ ਗੈਸੀ ਗੁਬਾਰਿਆਂ ਵਾਲਾ ਸਿਲੰਡਰ, ਇੱਕ ਜ਼ਖ਼ਮੀ - Investigation of the case
ਅੰਮ੍ਰਿਤਸਰ: ਕੋਟ ਖਾਲਸਾ ਇਲਾਕੇ ਵਿੱਚ ਗੈਸ ਵਾਲੇ ਗੁਬਾਰੇ ਭਰਨ ਵਾਲੇ ਸਿੰਲਡਰ ਦੇ ਫਟਣ ਕਾਰਨ ਦੁਕਾਨਦਾਰ ਦੇ ਲੜਕੇ ਦੀ ਬਾਂਹ 'ਤੇ ਗੰਭੀਰ ਸੱਟ ਲੱਗੀ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦਿਆਂ ਕੋਟ ਖਾਲਸਾ ਥਾਣੇ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸਿਲੰਡਰ ਫਟਣ ਕਾਰਨ ਦੁਕਾਨਦਾਰ ਦੇ ਲੜਕੇ ਸੁਖਜੀਤ ਸਿੰਘ ਦੀ ਬਾਂਹ ਦੀ ਹੱਡੀ ਟੁੱਟ ਗਈ ਹੈ ਅਤੇ ਉਹ ਹਸਪਤਾਲ ਜੇਰੇ ਇਲਾਜ ਹੈ ਅਤੇ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।