ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਕਿਸਾਨਾਂ ਦਾ ਕਾਫਲਾ ਦਿੱਲੀ ਨੂੰ ਰਵਾਨਾ - ਕਸਬਾ ਕਾਦੀਆਂ
ਬਟਾਲਾ: ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਹਨ। ਗੁਰਦਾਸਪੁਰ ਤੋਂ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਸਬਾ ਕਾਦੀਆਂ ਤੋਂ ਇੱਕ ਵੱਡਾ ਕਾਫਲਾ ਕਿਸਾਨਾਂ ਦਾ ਅੱਜ ਦਿਲੀ ਵੱਲ ਰਵਾਨਾ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਇਹ ਇਕ ਇਲਾਕੇ ਦਾ ਕਾਫਲਾ ਹੈ ਅਤੇ ਬਾਕੀ ਜ਼ਿਲ੍ਹੇ ਦੇ ਹੋਰਨਾਂ ਇਲਾਕਿਆਂ ਚੋ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਰੁੱਖ ਕਰ ਰਹੇ ਹਨ। ਕਿਸਾਨਾਂ ਵੱਲੋਂ ਪੱਕੇ ਤੌਰ ਉੱਤੇ ਸੰਗਰਸ਼ ਲੰਬਾ ਚਲਾਉਣ ਦੀ ਤਿਆਰੀ ਵਿੱਢੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰਾਂ ਵਿੱਚ ਇਹ ਆਖ ਤੁਰੇ ਹਨ ਕਿ ਉਨ੍ਹਾਂ ਨੂੰ ਚਾਹੇ ਦਿਨ ਲੱਗਣ ਜਾਂ ਮਹੀਨੇ ਲੱਗਣ ਉਹ ਇਹ ਖੇਤੀ ਕਾਨੂੰਨ ਰੱਦ ਕਰਵਾ ਹੀ ਪਰਤਣਗੇ।