ਹੁਸ਼ਿਆਰਪੁਰ 'ਚ ਪ੍ਰਾਈਵੇਟ ਬੱਸ ਨੂੰ ਲੈ ਕੇ ਹੋਇਆ ਹੰਗਾਮਾ - ਪੰਜਾਬ
ਹੁਸ਼ਿਆਰਪੁਰ:ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ ਆ ਰਹੀਆਂ ਬੱਸਾਂ ਨੂੰ ਲੈ ਕੇ ਹੁਸ਼ਿਆਰਪੁਰ ਦੇ ਪ੍ਰਭਾਤ ਚੌਕ ਵਿਚ ਹੰਗਾਮਾ ਹੋ ਗਿਆ। ਜਦੋਂ ਟੈਕਸੀ ਯੂਨੀਅਨ ਅਪਰੇਟਰਾਂ ਵੱਲੋਂ ਇਕ ਪ੍ਰਾਈਵੇਟ ਬੱਸ ਜੋ ਕਿ ਯੂ ਪੀ ਤੋਂ ਆਈ ਸੀ ਨੂੰ ਰੋਕ ਲਿਆ ਗਿਆ ਅਤੇ ਉਸ ਵਿਚ 50% ਤੋਂ ਜ਼ਿਆਦਾ ਸਵਾਰੀਆਂ ਸਵਾਰ ਸਨ।ਜਿਸ ਵਿਚ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰਕੇ ਉਸ ਬੱਸ ਸਬੰਧੀ ਸੂਚਨਾ ਦਿੱਤੀ। ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਬੱਸ ਨੂੰ ਬੌਂਡ ਕਰ ਦਿੱਤਾ। ਯੂਨੀਅਨ ਦੇ ਆਗੂ ਰਾਜ ਕੁਮਾਰ ਨੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਸਾਡੀ ਟੈਕਸੀ ਵਿਚ ਦੋ ਵੱਧ ਸਵਾਰੀ ਦਾ ਚਲਾਨ ਕੀਤਾ ਜਾਂਦਾ ਹੈ ਪਰ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਬੱਸਾਂ ਦਾ ਕੋਈ ਚਲਾਨ ਨਹੀਂ ਹੁੰਦਾ ਹੈ।