ਹਸਪਤਾਲ ’ਚ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਬਰਾਂ ਵੱਲੋਂ ਕੀਤਾ ਗਿਆ ਹੰਗਾਮਾ - ਹੰਗਾਮੇ ਦੌਰਾਨ ਸੀਨੀਅਰ ਡਾਕਟਰ
ਜਲੰਧਰ: ਸ਼ਹਿਰ ’ਚ ਸਥਿਤ ਕੇਅਰਮੈਕਸ ਹਸਪਤਾਲ ’ਚ ਇਲਾਜ ਦੌਰਾਨ ਮਰੀਜ਼ ਦੀ ਮੌਤ ਹੋਣ ਜਾਣ ’ਤੇ ਹੰਗਾਮਾ ਹੋ ਗਿਆ। ਇਸ ਹੰਗਾਮੇ ਦੌਰਾਨ ਸੀਨੀਅਰ ਡਾਕਟਰ ਤਾਂ ਮੌਕੇ ਦੀ ਨਜ਼ਾਕਤ ਨੂੰ ਭਾਪਦਿਆਂ ਉੱਥੋ ਲਾਂਭੇ ਹੋ ਗਏ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੀਨੀਅਰ ਡਾਕਟਰ ਨੇ ਤਿੰਨ ਦਿਨ ਤੋਂ ਮਰੀਜ਼ ਦੀ ਵਿਗੜਦੀ ਹਾਲਤ ਦੇ ਬਾਵਜੂਦ ਉਸਦੇ ਇਲਾਜ ’ਚ ਅਣਗਹਿਲੀ ਵਰਤੀ ਗਈ, ਜਿਸ ਕਾਰਨ ਮਰੀਜ਼ ਦੀ ਮੌਤ ਹੋਈ ਹੈ। ਇਸ ਘਟਨਾ ਸਬੰਧੀ ਥਾਣਾ ਨੰਬਰ ਚਾਰ ਦੇ ਏਐੱਸਆਈ ਸੁੱਚਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ ਹੈ ਇਸ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।