ਖਡੂਰ ਸਾਹਿਬ ਦੇ ਇੱਕ ਘਰ 'ਚ ਚੋਰਾਂ ਨੇ ਲੱਖਾਂ ਰੁਪਏ ਦੇ ਸਮਾਨ ਦੀ ਕੀਤੀ ਚੋਰੀ - ਪਰਿਵਾਰ ਸਮੇਤ ਆਪਣੀ ਲੜਕੀ ਕੋਲ ਮੱਲਾਂਵਾਲ ਗਏ
ਤਰਨ ਤਾਰਨ : ਬੀਤੀ ਰਾਤ ਚੋਰਾਂ ਨੇ ਖਡੂਰ ਸਾਹਿਬ ਦੇ ਸਥਾਨਕ ਨਗਰ ਦੇ ਇੱਕ ਘਰ ਵਿਚੋਂ ਲੱਖਾਂ ਰੁਪਏ ਦਾ ਸਮਾਨ ਤੇ 10 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਹੈ। ਇਸ ਸਬੰਧੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਅਸੀਂ ਪਰਿਵਾਰ ਸਮੇਤ ਆਪਣੀ ਲੜਕੀ ਕੋਲ ਮੱਲਾਂਵਾਲ ਗਏ ਸੀ ਤਾਂ ਪਿਛੋਂ ਚੋਰਾਂ ਨੇ ਘਰ ਦਾ ਤਾਲਾ ਤੋੜ ਕੇ ਦੋ ਐੱਲ.ਈ.ਡੀ, ਦੋ ਤੋਲੇ ਸੋਨੇ ਦੇ ਗਹਿਣੇ, ਦੋ ਗੈਸ ਸਿਲੰਡਰ ਅਤੇ ਦਸ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਵਲੋਂ ਹੀ ਸਾਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਵੀ ਕੀਤਾ ਜਾਵੇਗਾ।