ਜਲੰਧਰ ਦੇ ਪੀਪੀਆਰ ਮਾਲ ਤੋਂ ਠੱਗੀ ਦਾ ਮਾਮਲਾ ਆਇਆ ਸਾਹਮਣੇ - ਟਰੈਵਲ ਏਜੰਟ
ਜਲੰਧਰ: ਆਏ ਦਿਨ ਹਰ ਰੋਜ਼ ਠੱਗੀ ਦੇ ਮਾਮਲੇ ਆਮ ਸੁਣਨ ਨੂੰ ਮਿਲਦੇ ਆ ਰਹੇ ਹੈ, ਉੱਥੇ ਹੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ । ਮਾਮਲਾ ਹੈ ਸਥਾਨਕ ਪੀਪੀਆਰ ਮਾਲ ਦਾ ਜਿੱਥੇ ਇੱਕ ਟਰੈਵਲ ਏਜੰਟ ਭੋਲੇ ਭਾਲੇ ਲੋਕਾਂ ਦੇ ਪੈਸੇ ਮਾਰਨ ਤੋਂ ਬਾਅਦ ਸ਼ਹਿਰ ਤੋਂ ਫਰਾਰ ਹੋ ਗਿਆ ਹੈ। 100 ਤੋਂ ਵੱਧ ਲੋਕਾਂ ਨੇ ਪੀਪੀਆਰ ਮਾਰਕੀਟ ਸਥਿਤ ਏ 2 ਜ਼ੈਡ ਦੇ ਬਾਹਰ ਹੰਗਾਮਾ ਕਰ ਕੀਤਾ | ਪੀੜਤਾਂ ਦਾ ਦੋਸ਼ ਹੈ ਕਿ ਟਰੈਵਲ ਏਜੰਟ ਨੇ ਵੱਖ-ਵੱਖ ਦੇਸ਼ਾਂ ਵਿੱਚ ਵਰਕ ਵੀਜ਼ਾ ਦਵਾਣ ਦੇ ਨਾਮ ‘ਤੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ । ਫਿਲਹਾਲ ਪੁਲਿਸ ਟਰੈਵਲ ਏਜੰਟ ਬਾਰੇ ਪਤਾ ਲਗਾ ਰਹੀ ਹੈ।