ਭਦੌੜ ਸਹਿਕਾਰੀ ਸਭਾ ਦੇ ਸਕੱਤਰ ਤੇ ਤਿੰਨ ਹੋਰ ਖ਼ਿਲਾਫ਼ ਹੇਰਾ-ਫੇਰੀ ਦਾ ਮੁੱਕਦਮਾ ਹੋਇਆ ਦਰਜ - ਭਦੌੜ ਸਹਿਕਾਰੀ ਸਭਾ ਦੇ ਸਕੱਤਰ ਤੇ ਤਿੰਨ ਹੋਰ ਖ਼ਿਲਾਫ਼ ਹੇਰਾ-ਫੇਰੀ ਦਾ ਮੁੱਕਦਮਾ ਹੋਇਆ ਦਰਜ
ਭਦੌੜ: ਕਸਬੇ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿੱਚ ਸਕੱਤਰ ਸਾਧੂ ਸਿੰਘ ਵੱਲੋਂ ਹੇਰਾ-ਫੇਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਇਸ ਬਾਰੇ ਦੱਸ ਦੇ ਹੋਏ ਸ਼ਿਕਾਇਤਕਰਤਾ ਜਸਵੀਰ ਸਿੰਘ ਨੇ ਦੱਸਿਆ ਕਿ ਸਭਾ ਦੇ ਸਕੱਤਰ ਸਾਧੂ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਰਜ਼ ਦਿੱਤਾ ਹੈ। ਇਸ ਸਾਰੀ ਹੇਰਾ-ਫੇਰੀ 'ਚ ਗੁਰਪ੍ਰੀਤ ਸਿੰਘ, ਸਾਧੂ ਸਿੰਘ, ਸ਼ਿੰਦਰਪਾਲ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਲ ਹਨ। ਇਸ ਬਾਰੇ ਥਾਣਾ ਭਦੌੜ ਦੇ ਮੁਖੀ ਹਰਸਿਮਰਨ ਸਿੰਘ ਨੇ ਕਿਹਾ ਇਸ ਮਾਮਲੇ ਵਿੱਚ ਭਾਰਤੀ ਦੰਡਵਾਲੀ ਦੀ ਧਾਰਾ 420,467 ਅਤੇ 471 ਅਧੀਨ ਮੁਕੱਦਮਾ ਦਰਜ ਕੀਤਾ ਗਿਅਤ ਹੈ ਅਤੇ ਪੜਤਾਲ ਜਾਰੀ ਹੈ।