ਪੰਜਾਬ

punjab

ETV Bharat / videos

ਪੁਲਿਸ ਮੁਲਾਜ਼ਮ ’ਤੇ ਹਮਲੇ ਕਰਨ ਦੇ ਇਲਜ਼ਾਮ ਤਹਿਤ ਰੇਹੜੀ ਵਾਲੇ ’ਤੇ ਮਾਮਲਾ ਦਰਜ - coronavirus update

By

Published : May 7, 2021, 8:11 PM IST

ਮਾਨਸਾ: ਲੌਕਡਾਊਨ ਦੌਰਾਨ ਅਕਸਰ ਹੀ ਪੰਜਾਬ ਪੁਲਿਸ ਸੁਰਖੀਆਂ ਵਿੱਚ ਹੈ ਪਿਛਲੇ ਦਿਨੀਂ ਫਿਲੌਰ ਵਿਖੇ ਵੀ ਇੱਕ ਪੰਜਾਬ ਪੁਲੀਸ ਦੇ ਐਸਐਚਓ ਵੱਲੋਂ ਸਬਜ਼ੀ ਦੀ ਰੇਹੜੀ ’ਤੇ ਲੱਤ ਮਾਰੀ ਗਈ ਸੀ, ਜਿਸ ਨੂੰ ਵਿਭਾਗ ਵੱਲੋਂ ਸਸਪੈਂਡ ਵੀ ਕਰ ਦਿੱਤਾ ਗਿਆ ਹੈ। ਹੁਣ ਅਜਿਹਾ ਹੀ ਇੱਕ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿਥੇ ਟਰੈਫਿਕ ਪੁਲਿਸ ਦੇ ਏਐਸਆਈ ਵੱਲੋਂ ਆਪਣੇ ਉੱਪਰ ਇੱਕ ਸਬਜ਼ੀ ਦੀ ਰੇਹੜੀ ਵਾਲੇ ਮਜ਼ਦੂਰ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲਾਏ ਗਏ ਹਨ। ਜਿਸ ਤੋਂ ਮਗਰੋਂ ਪੁਲਿਸ ਨੇ ਮਜ਼ਦੂਰ ਨੂੰ ਹਿਰਾਸਤ ਵਿੱਚ ਲੈ ਕੇ ਉਸ ’ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਉੱਧਰ ਸਬਜ਼ੀ ਰੇਹੜੀ ਵਾਲੇ ਮਜ਼ਦੂਰ ਦੇ ਪਿਤਾ ਨੇ ਦੱਸਿਆ ਕਿ ਉਸਦੇ ਬੇਟੇ ਵੱਲੋਂ ਰੇਲਵੇ ਫਾਟਕ ’ਤੇ ਰੇੜੀ ਲਗਾਈ ਹੋਈ ਸੀ ਤੇ ਪੁਲਿਸ ਕਰਮਚਾਰੀ ਨੇ ਆ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ ਜਦੋਂ ਆਪਣਾ ਬਚਾਅ ਕਰਨ ਲੱਗਾ ਤਾਂ ਪੁਲਿਸ ਵਾਲੇ ਦੇ ਮੂੰਹ ’ਤੇ ਹੱਥ ਲੱਗ ਗਿਆ ਜਿਸ ਨੂੰ ਹਮਲਾ ਦੱਸਿਆ ਜਾ ਰਿਹਾ ਹੈ।

ABOUT THE AUTHOR

...view details