ਸੰਘਣੀ ਧੁੰਦ ਕਾਰਨ ਨਹਿਰ 'ਚ ਡਿੱਗੀ ਕਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - ਨਲਵਾ ਬ੍ਰਿਜ, ਪਠਾਨਕੋਟ
ਪਠਾਨਕੋਟ:ਪੰਜਾਬ ਸਣੇ ਉੱਤਰੀ ਭਾਰਤ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਠੰਢ ਦੇ ਚਲਦੇ ਸੰਘਣੀ ਧੁੰਦ ਕਾਰਨ ਰਾਹਗੀਰਾਂ ਨੂੰ ਆਵਾਜਾਈ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਪਠਾਨਕੋਟ ਦੇ ਨਲਵਾ ਬ੍ਰਿਜ ਨੇੜੇ ਸਾਹਮਣੇ ਆਇਆ ਹੈ। ਇਥੇ ਦੇਰ ਰਾਤ ਇੱਕ ਕਾਰ ਯੂਬੀਡੀਸੀ ਲਿੰਕ ਨਹਿਰ 'ਚ ਡਿੱਗ ਗਈ। ਸਵੇਰ ਦੇ ਸਮੇਂ ਇਸ ਘਟਨਾ ਦਾ ਪਤਾ ਲਗਦੇ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕ 'ਤੇ ਪੁੱਜੇ। ਉਨ੍ਹਾਂ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਚੋਂ ਬਾਹਰ ਕੱਢਵਾਇਆ। ਫਿਲਹਾਲ ਕਾਰ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਦੱਸਿਆ ਕਿ ਨਹਿਰ 'ਚ ਘੱਟ ਪਾਣੀ ਨਾ ਹੋਣ ਕਾਰਨ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।