ਧੁੰਦ ਕਾਰਨ ਕਾਰ ਵਾਪਰਿਆ ਸੜਕ ਹਾਦਸਾ, ਛੁੱਟੀ ਆਏ ਫ਼ੌਜੀ ਸਮੇਤ ਦੋ ਦੀ ਮੌਤ - ਸੜਕ ਹਾਦਸਾ
ਬਰਨਾਲਾ: ਇੱਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੈ। ਮ੍ਰਿਤਕ ਨੌਜਵਾਨਾਂ ਵਿੱਚ ਇੱਕ ਫ਼ੌਜੀ ਜਵਾਨ ਵੀ ਸ਼ਾਮਿਲ ਹੈ, ਜੋ ਇੱਕ ਦਿਨ ਪਹਿਲਾਂ ਹੀ ਫ਼ੌਜ ਤੋਂ ਛੁੱਟੀ ਆਇਆ ਸੀ। ਜਾਣਕਾਰੀ ਅਨੁਸਾਰ ਇਹ ਹਾਦਸਾ ਭਾਰੀ ਧੁੰਦ ਕਾਰਨ ਵਾਪਰਿਆ। ਮ੍ਰਿਤਕ ਇੱਕ ਕਾਰ ਵਿੱਚ ਸਵਾਰ ਸਨ ਅਤੇ ਧੁੰਦ ਕਾਰਨ ਉਹਨਾਂ ਦੀ ਗੱਡੀ ਇੱਕ ਦਰੱਖ਼ਤ ਨਾਲ ਟਕਰਾ ਗਈ। ਜਿਸ ਵਿੱਚ ਰਵਿੰਦਰ ਸਿੰਘ ਅਤੇ ਨਿਰਮਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।