ਮੋਗਾ ਦੇ ਪਿੰਡ ਕਪੂਰੇ 'ਚ ਕੋਰੋਨਾ ਦੀ ਜਾਂਚ ਲਈ ਲਗਾਇਆ ਗਿਆ ਕੈਂਪ - ਮੋਗਾ ਦੇ ਪਿੰਡ ਕਪੂਰੇ 'ਚ ਕੋਰੋਨਾ ਦੀ ਜਾਂਚ ਲਈ ਲਗਾਇਆ ਗਿਆ ਕੈਂਪ
ਮੋਗਾ: ਜ਼ਿਲ੍ਹੇ ਦੇ ਪਿੰਡ ਕਪੂਰੇ ਵਿੱਚ ਸਿਹਤ ਵਿਭਾਗ ਨੇ ਕੋਰੋਨਾ ਜਾਂਚ ਕੈਂਪ ਲਗਾਇਆ। ਇਸ ਮੋਕੇ ਵੱਡੀ ਗਿਣਤੀ ਵਿੱਚ ਪਿਮਡ ਵਾਸੀਆਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਸਰਕਾਰ ਨੇ ਕੋਰੋਨਾ ਨੂੰ ਰੋਕਣ ਲਈ ਪਿੰਡ ਪੱਧਰ 'ਤੇ ਟੈਸਟ ਕਰ ਦਾ ਫੈਸਲਾ ਲਿਆ ਹੈ। ਇਸੇ ਤਹਿਤ ਹੀ ਇਸ ਜਾਂਚ ਕੈਂਪ ਲਗਾਇਆ ਗਿਆ। ਪਿੰਡ ਦੇ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਸੂਚੇਤ ਹੋ ਕੇ ਆਪਣਾ ਟੈਸ਼ਟ ਕਰਵਾਇਆ ਹੈ।