ਪਿੰਡ ਸਰਾਏ ਨਾਗਾ ਕੋਲ ਬੱਸ ਤੇ ਕਾਰ ਦੀ ਹੋਈ ਟਕੱਰ, 2 ਲੋਕ ਗੰਭੀਰ ਜ਼ਖ਼ਮੀ - ਐਸਐਚਓ ਗੁਰਬਿੰਦਰ ਸਿੰਘ
ਸ੍ਰੀ ਮੁਕਤਸਰ ਸਾਹਿਬ: ਇੱਥੇ ਦੇ ਪਿੰਡ ਸਰਾਏ ਨਾਗਾ ਦੇ ਨਜ਼ਦੀਕ ਪੁਲਿਸ ਬੇਰੀਗੇਟ ਕੋਲ ਰਾਜ ਬਸ ਅਤੇ ਆਲਟੋ ਕਾਰ ਦੀ ਟਕੱਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਕਾਰ ਸਵਾਰ 2 ਲੋਕ ਜ਼ਖ਼ਮੀ ਹੋ ਗਏ ਹਨ। ਇਹ ਦੋ ਵਿਅਕਤੀ ਪਿਓ-ਪੁੱਤ ਸਨ। ਐਸਐਚਓ ਗੁਰਬਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਕਰੀਬ 9 ਵਜੇ ਇੱਕ ਨਿਜੀ ਕੰਪਨੀ ਦੀ ਬੱਸ ਜੋ ਕਿ ਕੋਟਕਪੂਰਾ ਤੋਂ ਅਬੋਹਰ ਵੱਲ ਜਾ ਰਹੀ ਸੀ। ਜਦੋਂ ਇਹ ਬੱਸ ਪਿੰਡ ਸਰਾਏ ਨਾਗਾ ਦੇ ਨਜ਼ਦੀਕ ਪੁੱਜੀ ਤਾਂ ਗਹਿਰੀ ਧੁੰਦ ਹੋਣ ਕਾਰਨ ਅਬੋਹਰ ਕੋਟਕਪੂਰਾ ਜਾ ਰਹੀ ਆਲਟੋ ਕਾਰ ਨਾਲ ਟਕੱਰ ਹੋ ਗਈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਹੈ।