ਮਕਾਨ ਢਾਹੁੰਦੇ ਸਮੇਂ ਕੰਧ ਵਿਚੋਂ ਮਿਲਿਆ ਬੰਬ - N36 bombs
ਹੁਸ਼ਿਆਰਪੁਰ: ਮਾਹਿਲਪੁਰ ਦੇ ਵਾਰਡ ਨੰਬਰ 10 ਵਿਚ ਉਸ ਸਮੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਕ ਮਕਾਨ (House) ਦੀ ਮੁਰੰਮਤ ਦੌਰਾਨ ਇਕ ਕੰਧ ਵਿਚੋਂ ਐਨ 36 ਬੰਬ (N36 bombs)ਮਿਲਿਆ। ਬੰਬ ਕਾਫੀ ਪੁਰਾਣਾ ਸੀ। ਮਕਾਨ ਮਾਲਕ ਸੰਜੀਵ ਅਬਰੋਲ ਨੇ ਦੱਸਿਆ ਕਿ ਉਹਨਾਂ ਇਹ ਮਕਾਨ 08 ਮਹੀਨੇ ਪਹਿਲਾਂ ਖਰੀਦਿਆ ਸੀ ਅਤੇ ਰਿਹਾਇਸ਼ੀ ਬਣਾਉਣ ਲਈ ਮਿਸਤਰੀ ਲਗਾਏ ਹੋਏ ਸਨ। ਕੰਧ ਉਧੇੜਦੇ ਸਮੇ ਉਸ ਵਿਚੋਂ ਬੰਬ ਮਿਲਣ ਤੇ ਮਿਸਤਰੀ ਮਜ਼ਦੂਰ ਡਰ ਗਏ ਅਤੇ ਬਾਹਰ ਆ ਗਏ। ਉਹਨਾਂ ਪੁਲਿਸ (Police) ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਧਾਲੀਵਾਲ ਫੋਰਸ ਲੈ ਕੇ ਮੌਕੇ 'ਤੇ ਪਹੁੰਚ ਗਏ ਹਨ।