ਚੱਲਦੀ ਕਾਰ ‘ਚੋਂ ਨਿੱਕਲੇ ਅੱਗ ਦੇ ਭਾਂਬੜ - ਅੱਗ
ਲੁਧਿਆਣਾ:ਲੁਧਿਆਣਾ ਚੰਡੀਗੜ੍ਹ ਹਾਈਵੇ ‘ਤੇ ਇੱਕ ਚੱਲਦੀ ਕਾਰ ਨੂੰ ਭਿਆਨਕ ਅੱਗ ਲੱਗੀ ਹੈ। ਅੱਗ ਲੱਗਣ ਦੇ ਕਾਰਨ ਕਾਰ ਦਾ ਇੰਜਣ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਇਸ ਹਾਦਸੇ ਦੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਬੜੀ ਮੁਸ਼ਕਿਲ ਦੇ ਨਾਲ ਰਸਤੇ ਵਿੱਚ ਜਾਂਦੇ ਲੋਕਾਂ ਦੇ ਵੱਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਕਾਰ ਦੇ ਬੈਟਰੀ ਦੀ ਤਾਰ ਸਪਾਰਕਿੰਗ ਕਰਨ ਦੇ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ। ਇਸ ਹਾਦਸੇ ਨੂੰ ਲੈਕੇ ਚਾਰੇ ਪਾਸੇ ਭਜਦੜ ਮੱਚ ਗਈ। ਫੋਟੀਜ਼ ਹਸਪਤਾਲ ਨੇੜੇ ਇਹ ਹਾਦਸਾ ਹੋਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।