12 ਸਾਲਾਂ ਲੜਕੇ ਦੀ ਗੁੱਡੀਆਂ ਲੁੱਟਦੇ ਸਮੇਂ ਪਾਣੀ ਵਿਚ ਡੁੱਬਣ ਨਾਲ ਹੋਈ ਮੌਤ - ਜ਼ਿਲ੍ਹਾ ਤਰਨਤਾਰਨ ਦੇ ਪਿੰਡ ਛੀਨਾ ਬਿਧੀ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਛੀਨਾ ਬਿਧੀ ਚੰਦ ਦੇ 12 ਸਾਲਾਂ ਲੜਕੇ ਜਰਮਨ ਸਿੰਘ ਦੀ ਮੌਤ ਦੀ ਦੁੱਖ ਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਜਰਮਨ ਸਿੰਘ ਜੋ ਅੱਜ ਸਵੇਰੇ ਪਿੰਡ ਚਾਰ ਪੰਜ ਬੱਚਿਆਂ ਨਾਲ ਗੁਡੀਆਂ ਲੁਟਦੇ ਪਿੰਡ ਦੀਆਂ ਪੈਲੀਆਂ ਵਿਚ ਪਹੁੰਚ ਗਏ। ਉਥੇ ਜ਼ਮੀਨ ਮਾਲਕ ਵੱਲੋਂ ਘਰ ਵਿਚ ਭਰਤੀ ਪਾਉਣ ਲਈ ਮਿੱਟੀ ਪਾਉਣ ਲਈ 10 ਫੁੱਟ ਦਾ ਟੋਵਾ ਪੁਟਿਆ ਸੀ ਜੋ ਬਰਸਾਤ ਹੋਣ ਨਾਲ ਪਾਣੀ ਨਾਲ ਭਰ ਗਿਆ ਜਰਮਨ ਸਿੰਘ ਦਾ ਪੈਰ ਤਿਲਕਣ ਪਾਣੀ ਵਿਚ ਡੁਬਨ ਨਾਲ ਮੌਤ ਹੋ ਗਈ। ਉਸ ਨਾਲ ਗੁਡੀਆਂ ਲੁਟਦੇ ਬੱਚਿਆਂ ਨੇ ਉਸ ਨੂੰ ਪਾਣੀ ਵਿਚੋਂ ਬਾਹਰ ਕੱਢਣ ਲਈ ਕੋਸ਼ਿਸ਼ ਕੀਤੀ ਅਤੇ ਰੋਲਾ ਪਾਇਆ ਜਿਸ ਤੋਂ ਬਾਅਦ ਪਿੰਡ ਵਾਸੀ ਗੁਰਬੀਰ ਸਿੰਘ ਉਸ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਉਸ ਟਾਈਮ ਤੱਕ ਉਸ ਲੜਕੇ ਦੀ ਮੌਤ ਹੋ ਚੁੱਕੀ ਸੀ।