ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ 9ਵੇਂ ਦਿਨ ਹੋਇਆ ਸੱਭਿਆਚਾਰਕ ਪ੍ਰੋਗਰਾਮ - Fair on the occasion Baba Sheikh Farid birthday
ਫ਼ਰੀਦਕੋਟ ਵਿੱਚ ਚੱਲ ਰਹੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ 9ਵੇਂ ਦਿਨ ਵੀ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇੱਥੇ ਲੱਗੇ ਆਰਟ ਐਂਡ ਕਰਾਫ਼ਟ ਮੇਲੇ ਵਿੱਚ ਲੱਗੀਆਂ ਸਟਾਲਾਂ ਤੋਂ ਲੋਕਾਂ ਨੇ ਖਰੀਦੋ-ਫ਼ਰੋਖਤ ਕੀਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਦੌਰਾਨ ਰਾਈਜ਼ਿੰਗ ਸਟਾਰ 2019 ਦੇ ਆਫ਼ਤਾਬ ਸਿੰਘ ਨੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਆਪਣੀ ਗਾਇਕੀ ਨਾਲ ਕੀਲ੍ਹੀ ਰੱਖਿਆ।