ਬੀਐੱਸਐਫ਼ ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ 2 ਬੋਤਲਾਂ 'ਚੋਂ 970 ਗ੍ਰਾਮ ਹੈਰੋਇਨ ਬਰਾਮਦ - BSF jount operation
ਤਰਨਤਾਰਨ: ਖੇਮਕਰਨ ਸੈਕਟਰ ਹੈੱਡਕੁਆਰਟਰ ਬੀਐੱਸਐਫ਼ ਦੀ 14 ਬਟਾਲੀਅਨ ਅਤੇ ਤਰਨਤਾਰਨ ਦੀ ਪੁਲਿਸ ਨਾਲ ਮਿਲ ਕੇ ਕੀਤੇ ਆਪ੍ਰੇਸ਼ਨ ਦੌਰਾਨ ਪਿੰਡ ਮੀਆਂਵਾਲ ਦੀ ਬੁਰਜੀ ਨੰਬਰ 156/19 ਭਾਰਤ ਵਾਲੀ ਸਾਈਡ ਤੋਂ ਖੇਤਾਂ ਵਿੱਚ ਪਈਆਂ 2 ਬੋਤਲਾਂ ਵਿੱਚੋਂ 970 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਕੇ ਇਹ ਹੈਰੋਇਨ ਭਾਰਤੀ ਖੇਤਰ ਵਿਚ ਸੁੱਟੀ ਗਈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।