ਗੋਨਿਆਣਾ 'ਚ ਵਪਾਰੀ ਕੋਲੋਂ ਅੱਖਾਂ ’ਚ ਮਿਰਚਾਂ ਪਾ ਲੁੱਟੇ 9 ਲੱਖ ਰੁਪਏ - ਅੱਖਾਂ ਵਿੱਚ ਮਿਰਚਾਂ ਪਾ ਕੇ
ਬਠਿੰਡਾ: ਗੋਨਿਆਣਾ ਮੰਡੀ ਵਿੱਚ ਸਥਾਨਕ ਵਪਾਰੀ ਨਾਲ ਲੁੱਟ-ਖੋਹ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੋਨਿਆਣਾ ਮੰਡੀ ਦੇ ਰਹਿਣ ਵਾਲਾ ਵਪਾਰੀ ਜੋ ਸਵੇਰ ਆਪਣੇ ਨਿੱਜੀ ਕੰਮ ਲਈ ਸਕੂਟਰੀ ’ਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸਦੇ ਕੋਲੋਂ ਨਕਦੀ ਲੁੱਟ ਲਈ ਗਈ। ਵਪਾਰੀ ਦੇ ਕਹਿਣ ਮੁਤਾਬਕ ਲੁਟੇਰੇ ਉਸ ਕੋਲੋਂ ਤਕਰੀਬਨ 9 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਪੁਲਿਸ ਤਫਤੀਸ਼ ’ਚ ਜੁਟ ਗਈ ਹੈ ਤੇ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਸੁਰਾਗ਼ ਲਾਇਆ ਜਾ ਸਕੇ।