ਜ਼ਿਆਦਾਤਰ ਲੋਕ ਮਿਸ਼ਨ ਫ਼ਤਿਹ 'ਤੇ ਖਰ੍ਹੇ ਨਹੀਂ ਉਤਰ ਰਹੇ, ਜ਼ਿਲ੍ਹੇ 'ਚ 8514 ਐਕਟਿਵ ਮਾਮਲੇ - ਬਠਿੰਡਾ 'ਚ 8514 ਐਕਟਿਵ ਮਾਮਲੇ
ਬਠਿੰਡਾ: ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਤੱਕ ਜ਼ਿਲ੍ਹੇ ਅੰਦਰ 1,06,583 ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ, ਜਿਨਾਂ ਵਿੱਚੋਂ ਕੁੱਲ 8514 ਪੌਜ਼ੀਟਿਵ ਆਏ, ਇਨਾਂ ਵਿੱਚੋਂ 7013 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 382 ਕੇਸ ਐਕਟਿਵ ਹਨ ਅਤੇ ਹੁਣ ਤੱਕ ਜ਼ਿਲ੍ਹੇ ਅੰਦਰ 190 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਾ ਨਿਕਲਣ ਖ਼ਾਸ ਕਰਕੇ ਭੀੜ-ਭੜੱਕੇ ਵਾਲੀ ਥਾਂ 'ਤੇ ਨਾ ਜਾਣ।